ਇਹ ਨਵਾਂ ਸੰਸਕਰਣ ਸਥਿਰਤਾ ਅਤੇ ਕਾਰਗੁਜ਼ਾਰੀ ਵਿੱਚ ਸੁਧਾਰਾਂ ਨਾਲ ਭਰਿਆ ਹੈ, ਅਤੇ ਅਸੀਂ ਤੁਹਾਡੀ ਬ੍ਰਾਊਜ਼ਿੰਗ ਨੂੰ ਹੋਰ ਚੁਸਤ ਅਤੇ ਸੁਖਾਲਾ ਬਣਾਉਣ ਲਈ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਹਨ।
ਆਪਣੇ ਪਸੰਦੀਦਾ ਪੰਨਿਆਂ ਨੂੰ ਇੱਕੋ ਕਲਿਕ ਨਾਲ ਸੁਰੱਖਿਅਤ ਕਰੋ। ਹੁਣ ਤੁਸੀਂ ਐਡਰੈੱਸ ਖੇਤਰ ਵਿੱਚ ਬਸ ਸਟਾਰ ਦੀ ਚੋਣ ਕਰਕੇ ਹੀ, ਪੰਨਿਆਂ ਨੂੰ ਬੁੱਕਮਾਰਕਸ ਜਾਂ ਸਪੀਡ ਡਾਇਲ ਵਿੱਚ ਤੁਰੰਤ ਜੋੜ ਸਕਦੇ ਹੋ।
Opera ਦੇ ਐਡਰੈੱਸ ਖੇਤਰ ਨੂੰ ਵੀ ਨਵੇਂ ਖੋਜ ਸੁਝਾਵਾਂ ਨਾਲ ਨਵਾਂ ਬਣਾਇਆ ਗਿਆ ਹੈ, ਜੋ ਸੂਚੀ ਵਿੱਚ ਆਪਣੀਆਂ ਪਸੰਦੀਦਾ ਸਾਈਟਾਂ ਨੂੰ ਲੱਭਣਾ ਸੁਖਾਲਾ ਬਣਾਉਂਦਾ ਹੈ।
ਬ੍ਰਾਊਜ਼ਰ ਇੰਜਣ ਵਿੱਚ ਬਹੁਤ ਸਾਰੇ ਸੁਧਾਰਾਂ ਦੇ ਨਾਲ ਨਾਲ, Opera 11.60 ਵਿੱਚ ਇੱਕ ਨਵਾਂ HTML5-ਅਨੁਸਾਰੀ ਪਾਰਸਰ ਵੀ ਸ਼ਾਮਲ ਹੈ। ਇਹ ਵੈੱਬ ਡਿਵੈਲਪਰਾਂ ਨੂੰ ਵਧੇਰੇ ਭਰਪੂਰ ਕਾਰਜਾਤਮਕਤਾ ਅਤੇ ਦੂਜੇ ਬ੍ਰਾਊਜ਼ਰਾਂ ਦੇ ਨਾਲ ਬਿਹਤਰ ਅਨੁਕੂਲਤਾ ਪ੍ਰਦਾਨ ਕਰਦਾ ਹੈ।
ਇਸਤੋਂ ਇਲਾਵਾ, ਸਾਡੇ ਵਿੱਚੇ-ਬਣੇ ਮੇਲ ਕਲਾਇੰਟ ਨੂੰ ਇੱਕ ਨਵੇਂ ਡਿਜ਼ਾਈਨ ਅਤੇ ਵਧੇਰੇ ਸੁਭਾਵਕ ਗਿਆਨ ਵਾਲੀ ਨੈਵੀਗੇਸ਼ਨ ਨਾਲ ਆਧੁਨਿਕ ਬਣਾਇਆ ਗਿਆ ਹੈ।
ਜੇ ਤੁਸੀਂ ਇਸ ਅਪਡੇਟ 'ਤੇ ਵਧੇਰੇ ਜਾਣਕਾਰੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਨਵਾਂ ਕੀ ਹੈ 'ਤੇ ਜਾਓ।